ਅੱਜ ਤੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਸਿਰਲੇਖਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ।
ਪਹਰੇ ਪੰਨਾ ਨੰਬਰ 74( ੭੪)
ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਰਲੇਖ ਹੈ, ਪਹਰੇ।ਇਸ ਦਾ ਮਤਲਬ ਸਮੇਂ ਦੀ ਵੰਡ ਨਾਲ ਹੈ।ਜਿਵੇਂ ਕਿ 4 (੪) ਪਹਿਰ ਦਾ ਦਿਨ ਹੁੰਦਾ ਹੈ ਅਤੇ 4 (੪) ਪਹਿਰ ਦੀ ਹੀ ਰਾਤ ਹੁੰਦੀ ਹੈ। ਸਤਿਗੁਰੂ ਜੀ ਨੇ ਜਿੰਦਗੀ ਨੂੰ 4 ਪਹਿਰਾਂ ਵਿੱਚ ਵੰਡਕੇ ਮਨੁੱਖ ਨੂੰ ਸਮਝਾਇਆ ਹੈ, ਸੁਧਰ ਜਾ, ਸ਼ੁਭ ਗੁਣਾਂ ਨਾਲ ਸਾਂਝ ਪਾ ਲੈ।ਇਸ ਨਾਲ ਸੰਬੰਧਿਤ ਸ਼ਬਦ ਦੀ ਸ਼ੁਰੂਆਤ ਇਸ ਤਰ੍ਹਾਂ ਹੈ।
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ
ਹੁਕਮਿ ਪਇਆ ਗਰਭਾਸਿ ॥ (SGGS Ank 74)
ਵਣਜਾਰਾ ਪੰਨਾ 81 (੮੧)
ਵਣਜਾਰਾ ਤੋਂ ਭਾਵ ਹੈ ਵਪਾਰੀ, ਵਣਜ ਕਰਨ ਵਾਲਾ, ਸੌਦਾਗਰ।ਜਿਵੇਂ ਪੁਰਾਣੇ ਸਮਿਆਂ ਵਿੱਚ ਸੌਦਾਗਰ ਲੋਕ ਵਪਾਰ ਕਰਨ ਲਈ ਦੇਸ਼ ਵਿਦੇਸ਼ ਵਿੱਚ ਜਾਂਦੇ ਰਹਿੰਦੇ ਸਨ, ਉਨ੍ਹਾਂ ਨੂੰ ਵਣਜਾਰਾ ਕਿਹਾ ਜਾਂਦਾ ਸੀ।ਇਸ ਦੀ ਹੀ ਉਦਾਹਰਣ ਵਰਤਕੇ ਸਤਿਗੁਰੂ ਜੀ ਨੇ ਮਨੁੱਖ ਨੂੰ ਸਮਝਾਇਆ ਹੈ ਕਿ ਇਸ ਸੰਸਾਰ ਵਿੱਚ ਤੂੰ ਵੀ ਵਣਜਾਰਿਆ ਵਾਂਗ ਹੀ ਆਇਆਂ ਹੈ, ਸੋ ਨਾਮ ਦਾ, ਸੱਚ ਦਾ, ਸ਼ੁਭ ਗੁਣਾਂ ਦਾ ਵਾਪਾਰ ਕਰ।
ਏਕੁ ਸੁਆਨੁ ਕੈ ਘਰਿ ਗਾਵਣਾ ਪੰਨਾ 91(੯੧)
ਉਪਰੋਕਤ ਸਿਰਲੇਖ ਭਗਤ ਕਬੀਰ ਜੀ ਦੇ ਸ਼ਬਦ ਦੀ ਸ਼ੁਰੂਆਤ ਤੋਂ ਪਹਿਲਾਂ ਆਇਆ ਹੈ।ਉਹ ਸ਼ਬਦ ਹੈ
ਸਿਰੀਰਾਗੁ ਕਬੀਰ ਜੀਉ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ
ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥
ਇਸ ਦਾ ਭਾਵ ਹੈ ਇਹ ਸ਼ਬਦ ਉਸ / ਤਾਲ ਵਿੱਚ ਗਾਉਣਾ ਹੈ ਜਿਸ ਘਰ / ਤਾਲ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ
ਏਕ ਸੁਆਨ ਦੁਇ ਸੁਆਨੀ ਨਾਲਿ।। ਗਾਇਆ ਗਿਆ ਹੈ।
From today we will share information about the titles in Sri Guru Granth Sahib Ji.
Pehre – Page Number 74 (੭੪)
Dhan Guru Granth Sahib Ji has the title, Pehre. It means the division of time. Like how the day has 4 (੪) Pehar, and the night has 4 (੪) Pehar as well. Satguru Ji has divided the life into 4 pehars and explained to the human being, to get better, and to get in touch with the good qualities/virtues. The beginning of the shabad associated with it is:
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ
ਹੁਕਮਿ ਪਇਆ ਗਰਭਾਸਿ ॥ (SGGS Ank 74)
Vanjara – Page Number 81 (੮੧)
Vanjara means merchant, trader. As in the old days the traders used to go abroad for trade, they were called merchants/vanjara. Using the same example, Satguru Ji has explained to the human being that you too have come into this world as a merchant, so trade in Naam, Truth, and auspicious qualities.
Ek Suaan ke Ghar Gaavna – Page Number 91 (੯੧)
The above title comes before the beginning of Bhagat Kabir Ji’s Shabad. That Shabad is:
ਸਿਰੀਰਾਗੁ ਕਬੀਰ ਜੀਉ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ
ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥
This means to sing this Shabad in the rhythm in which the Shabad of Guru Nanak Sahib Ji is sung.
ਏਕ ਸੁਆਨ ਦੁਇ ਸੁਆਨੀ ਨਾਲਿ।।
Author: Sdn. Mandeep Kaur (UAE)